ਰਵੀ ਦਿਓਲ ਨੂੰ ਗੈਂਗਸਟਰ ਬਣਾਉਣ ‘ਚ ਲੀਡਰਾਂ ਦਾ ਹੱਥ..?

85

ਸੰਗਰੂਰ: ਪਿਛਲੇ ਦਿਨੀਂ ਸੈਰੰਡਰ ਕਰਨ ਵਾਲੀ ਗੈਂਗਸਟਰ ਰਵੀ ਦਿਓਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਬਾਰੇ ਵੱਡੇ ਖੁਲਾਸੇ ਕੀਤੇ ਹਨ। ਦਿਓਲ ਨੇ ਕਿਹਾ ਹੈ ਕਿ ਸੀਨੀਅਰ ਅਕਾਲੀ ਲੀਡਰ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਤੇ ਉਨ੍ਹਾਂ ਦੇ ਰਿਸ਼ਤੇਦਾਰ ਅਮਨਵੀਰ ਸਿੰਘ ਚੈਰੀ ਨੇ ਹੀ ਉਸਨੂੰ ਗੈਂਗਸਟਰ ਬਣਾਇਆ ਸੀ।

ਉਸਨੇ ਕਿਹਾ ਕਿ ਚੈਰੀ ਕੁੜੀਆਂ ਦੀ ਦਲਾਲੀ ਕਰਦਾ ਸੀ ਤੇ 2011 ‘ਚ ਮਾਰੇ ਗਏ ਕਾਂਗਰਸੀ ਲੀਡਰ ਰਿੱਕੀ ਦੁੱਲਟ ਦੇ ਕਤਲ ‘ਚ ਵੀ ਇਨ੍ਹਾਂ ਦਾ ਹੱਥ ਸੀ ਉਸਨੇ ਕਿਹਾ ਕਿ ਇਨ੍ਹਾਂ ਨੇ ਸਿਰਫ਼ ਮੇਰੀ ਹੀ ਜ਼ਿੰਦਗੀ ਖਰਾਬ ਨਹੀਂ ਕੀਤੀ ਬਲਕਿ ਹੋਰ ਵੀ ਬਹੁਤ ਸਾਰੇ ਨੌਜਾਵਾਨਾਂ ਦੀਆਂ ਵੀ ਜ਼ਿੰਦਗੀਆਂ ਖਰਾਬ ਕੀਤੀਆਂ ਹਨ।

ਇਸ ਮਾਮਲੇ ‘ਚ ਇੰਸਪੈਕਟਰ ਵਿਨੋਦ ਕੁਮਾਰ ਦਾ ਕਹਿਣਾ ਹੈ ਕਿ ਇਹ ਜਾਂਚ ਦਾ ਵਿਸ਼ਾ ਹੈ ਤੇ ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ। ਓਧਰ ਜਦੋਂ ਅਮਨਵੀਰ ਸਿੰਘ ਚੈਰੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਸਾਜਿਸ਼ ਤਹਿਤ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਮੈਂ ਪਿਛਲੇ 15 ਸਾਲਾਂ ‘ਚ ਕਦੇ ਰਵੀ ਦਿਓਲ ਨੂੰ ਨਹੀਂ ਮਿਲਿਆ ਹਾਂ । ਸਰਕਾਰ ਮੇਰੇ ਰਿਕਾਰਡ ਬਾਰੇ ਕੋਈ ਵੀ ਜਾਂਚ ਪੱਧਰੀ ਜਾਂਚ ਕਰਵਾ ਸਕਦੀ ਹੈ। ਉਨ੍ਹਾਂ ਕਿਹਾ ਕਿ ਮੇਰੀ ਖ਼ਿਲਾਫ ਵਿਰੋਧੀਆਂ ਵੱਲੋਂ ਜਾਣ ਬੁੱਝ ਕੇ ਸਾਜਿਸ਼ ਰਚੀ ਜਾ ਰਹੀ ਹੈ।

ਅੱਜ ਰਵੀ ਦਿਓਲ ਦੀ ਅਦਾਲਤ ‘ਚ ਪੇਸ਼ੀ ਸੀ ਤੇ ਉਸਨੇ ਇਹ ਸਭ ਪੇਸ਼ੀ ਦੌਰਾਨ ਹੀ ਕਿਹਾ ਹੈ। ਉਸਦੀ ਅਗਲੀ ਪੇਸ਼ੀ 11 ਨੂੰ ਹੈ । ਰਵੀ ਨੇ ਪਿਛਲੀ ਦਿਨੀਂ ਵਿੱਕੀ ਗੌੰਂਡਰ ਦੇ ਐਨਕਾਉਂਟਰ ਤੋਂ ਬਾਅਦ ਸੰਗਰੂਰ ਅਦਾਲਤ ‘ਚ ਸੈਰੰਡਰ ਕੀਤਾ ਸੀ।

Our Sponsors
Loading...