ਐੱਸਐੱਚਓ ਨੇ ਮੇਰੇ ਢਿੱਡ ’ਚ ਲੱਤਾਂ ਮਾਰੀਆਂ: 16 ਸਾਲਾ ਵਿਦਿਆਰਥਣ

28
ਮੁਲਜ਼ਮ ਐੱਸਐੱਚਓ ਨੂੰ ਲਾਈਨ ਹਾਜ਼ਿਰ ਕਰ ਦਿੱਤਾ ਗਿਆ ਹੈ।Image copyrightSUKHCHARAN PREET/BBC
ਫੋਟੋ ਕੈਪਸ਼ਨ: ਐੱਸਐੱਚਓ ਨੂੰ ਲਾਈਨ ਹਾਜ਼ਿਰ ਕਰ ਦਿੱਤਾ ਗਿਆ ਹੈ।

ਜੈਤੋ ਵਿੱਚ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੌਰਾਨ ਡੀਐੱਸਪੀ ਬਲਜਿੰਦਰ ਸਿੰਘ ਸੰਧੂ ਵੱਲੋਂ ਕਥਿਤ ਖੁਦਕੁਸ਼ੀ ਦੀ ਘਟਨਾ ਤੋਂ ਬਾਅਦ 2 ਵਿਦਿਆਰਥਣਾਂ ਨੇ ਉਸ ਵੇਲੇ ਦੇ ਇਲਾਕੇ ਦੇ ਐੱਸਐੱਚਓ ‘ਤੇ ਕੁੱਟਮਾਰ ਦੇ ਗੰਭੀਰ ਇਲਜ਼ਾਮ ਲਾਏ ਹਨ।

ਉਹ ਦੋਵੇਂ ਵਿਦਿਆਰਥਣਾਂ ਹੁਣ ਹਸਪਤਾਲ ਵਿੱਚ ਹਨ। ਫਰੀਦਕੋਟ ਦੇ ਐੱਸਐੱਸਪੀ ਨਾਨਕ ਸਿੰਘ ਮੁਤਾਬਕ ਮਾਮਲੇ ਦੀ ਜਾਂਚ ਲਈ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਨੂੰ ਬੇਨਤੀ ਕੀਤੀ ਗਈ ਹੈ।

ਐੱਸਐੱਚਓ ਨੂੰ ਲਾਈਨ ਹਾਜ਼ਿਰ ਕਰ ਦਿੱਤਾ ਗਿਆ ਹੈ। ਇਹ ਦੋਵੇਂ ਵਿਦਿਆਰਥਣਾਂ ਵਿਦਿਆਰਥੀਆਂ ਵੱਲੋਂ ਕੀਤੇ ਜਾ ਰਹੇ ਮੁਜ਼ਾਹਰੇ ਵਿੱਚ ਸ਼ਾਮਲ ਸਨ।
ਇਸ ਮਾਮਲੇ ਬਾਰੇ ਜਦੋਂ ਪੁਲਿਸ ਤੋਂ ਤਫਸ਼ੀਲ ਨਾਲ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਫਰੀਦਕੋਟ ਜ਼ਿਲ੍ਹੇ ਦੇ ਐੱਸਐੱਸਪੀ ਨਾਨਕ ਸਿੰਘ ਨੇ ਸਿਰਫ ਇੰਨਾ ਕਿਹਾ, “ਦੋਸ਼ਾਂ ਦੇ ਘੇਰੇ ਵਿੱਚ ਆਏ ਐੱਸ.ਐੱਚ.ਓ. ਦੀ ਭੂਮਿਕਾ ਦੀ ਨਿਆਂਇਕ ਜਾਂਚ ਲਈ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਬੇਨਤੀ ਕੀਤੀ ਗਈ ਹੈ।”

‘ਸਾਨੂੰ ਜ਼ਮੀਨ ਤੇ ਸੁੱਟ ਕੇ ਕੁੱਟਿਆ ਗਿਆ’

ਜਨਵਰੀ 29 ਦੇ ਉਸ ਦਿਨ ਨੂੰ ਯਾਦ ਕਰਦਿਆਂ ਸੁਮਨਪ੍ਰੀਤ ਕੌਰ ਨੇ ਦੱਸਿਆ, “ਡੀਐੱਸਪੀ ਸਾਹਿਬ ਦੇ ਖੁਦ ਨੂੰ ਗੋਲੀ ਮਾਰੇ ਜਾਣ ਤੋਂ ਬਾਅਦ ਐੱਸਐੱਚਓ ਗੁਰਮੀਤ ਸਿੰਘ ਮੌਕੇ ‘ਤੇ ਪਹੁੰਚੇ। ਉਸ ਵੇਲੇ ਮੈਂ ਆਪਣੇ ਦੋ ਸਾਥੀਆਂ ਨਾਲ ਉੱਥੇ ਖੜ੍ਹੀ ਸੀ।”

ਸੁਮਨਪ੍ਰੀਤ ਨੇ ਇਲਜ਼ਾਮ ਲਾਇਆ, “ਐੱਸ ਐੱਚ ਓ ਗੁਰਮੀਤ ਸਿੰਘ ਨੇ ਸਾਨੂੰ ਤਿੰਨਾਂ ਨੂੰ ਜ਼ਮੀਨ ‘ਤੇ ਸੁੱਟ ਕੇ ਕੁੱਟਣਾ ਸ਼ੁਰੂ ਕਰ ਦਿੱਤਾ। ਮੇਰੇ ਪਿੱਠ ‘ਤੇ ਡਾਂਗਾਂ ਤੇ ਢਿੱਡ ‘ਚ ਲੱਤਾਂ ਮਾਰੀਆਂ। ਮੇਰੇ ਮੂੰਹ ‘ਤੇ ਵੀ ਬੇਰਹਿਮੀ ਨਾਲ ਵਾਰ ਕੀਤੇ ਗਏ। ਉਨ੍ਹਾਂ ਨਾਲ ਕੋਈ ਮਹਿਲਾ ਮੁਲਾਜ਼ਮ ਵੀ ਨਹੀਂ ਸੀ।”

ਦੋਵੇਂ ਮੁੰਡਿਆਂ ਦੇ ਪਰਿਵਾਰਕ ਮੈਂਬਰImage copyrightSUKHCHARAN PREET/BBC
ਫੋਟੋ ਕੈਪਸ਼ਨਦੋਵੇਂ ਮੁੰਡੇ, ਜਿੰਨਾਂ ਨੂੰ ਪੁਲਿਸ ਨੇ ਕਥਿਤ ਤੌਕ ਤੇ ਕੁੱਟਿਆ, ਦੇ ਪਰਿਵਾਰਕ ਮੈਂਬਰ

ਸੁਮਨਪ੍ਰੀਤ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਉਸਦੇ ਸਿਰ ਤੇ ਅੱਖਾਂ ਵਿੱਚ ਦਰਦ ਰਹਿੰਦਾ ਹੈ।

ਸੁਮਨਪ੍ਰੀਤ ਕੌਰ ਦੀ ਸਾਥੀ ਵਿਦਿਆਰਥਣ ਗੁਰਵੀਰ ਕੌਰ ਨੇ ਦੱਸਿਆ ਕਿ ਉਸ ਤੋਂ ਪਹਿਲਾਂ ਉੱਥੇ ਮੌਜੂਦ ਮੁੰਡਿਆਂ ਨੇ ਵੀ ਉਨ੍ਹਾਂ ਨੂੰ ਕੁੱਟਿਆ ਸੀ।

ਗੁਰਵੀਰ ਕੌਰ ਨੇ ਇਲਜ਼ਾਮ ਲਾਇਆ, “ਸਾਨੂੰ ਫਿਰ ਥਾਣੇ ਲੈ ਗਏ। ਉੱਥੇ ਲਿਜਾ ਕੇ ਵੀ ਸਾਨੂੰ ਬਹੁਤ ਕੁੱਟਿਆ। ਉਸੇ ਕੁੱਟਮਾਰ ਕਰਕੇ ਮੇਰਾ ਗੋਡਾ ਉੱਤਰ ਗਿਆ।”

ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜImage copyrightSUKHCHARAN PREET/BBC

“ਐੱਸਐੱਚਓ ਨੇ ਸਾਨੂੰ ਗੰਦੀਆਂ ਗਾਲ੍ਹਾਂ ਕੱਢੀਆਂ ਤੇ ਹਵਾਲਾਤ ਵਿੱਚ ਬੰਦ ਕਰ ਦਿੱਤਾ। ਸਾਨੂੰ ਪੀਣ ਨੂੰ ਸਿਰਫ਼ ਚਾਹ ਦਿੱਤੀ ਗਈ ਅਤੇ ਰਾਤ ਖਾਣ ਨੂੰ ਵੀ ਨਹੀਂ ਦਿੱਤਾ ਗਿਆ। ਇਸ ਦੇ ਨਾਲ ਹੀ ਐੱਸਐੱਚਓ ਦੇ ਹੁਕਮਾਂ ਨਾਲ ਸਾਨੂੰ ਉਸ ਰਾਤ ਸੌਣ ਵੀ ਨਹੀਂ ਦਿੱਤਾ ਗਿਆ।”

ਗੁਰਵੀਰ ਕੌਰ ਨੇ ਅੱਗੇ ਦੱਸਿਆ ਕਿ ਹਵਾਲਾਤ ਵਿੱਚ ਉਨ੍ਹਾਂ ਨੂੰ ਠੰਢੇ ਫਰਸ਼ ‘ਤੇ ਬਿਨਾਂ ਕਿਸੇ ਚਾਦਰ ਦੇ ਬਿਠਾਇਆ ਗਿਆ।

ਐੱਸਐੱਚਓ ਤੋਂ ਮੁਆਫੀ ਦੀ ਮੰਗ

ਗੁਰਵੀਰ ਦੇ ਇਲਜ਼ਾਮਾਂ ਮੁਤਾਬਕ ਉਸ ਨੂੰ ਤੇ ਉਸ ਦੀ ਸਾਥਣ ਨੂੰ ਅਗਲੇ ਦਿਨ ਵੀ ਸ਼ਾਮ ਤੱਕ ਕੁਝ ਖਾਣ ਨੂੰ ਨਹੀਂ ਦਿੱਤਾ ਗਿਆ ਤੇ ਉਨ੍ਹਾਂ ਦੇ ਸਾਥੀ ਜਸਪ੍ਰੀਤ ਤੋਂ ਵੀ ਉਨ੍ਹਾਂ ਨੂੰ ਵੱਖ ਰੱਖਿਆ ਗਿਆ।

ਜੈਤੋ ਦੀ ਸਥਾਨਕ ਵਿਦਿਆਰਥੀ ਜਥੇਬੰਦੀ ਦੇ ਆਗੂ ਗਗਨ ਆਜ਼ਾਦ ਨੇ ਦੱਸਿਆ, “ਸਾਨੂੰ ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਇਸ ਮਾਮਲੇ ਦੀ ਜਾਂਚ ਡੀ ਸੀ ਫਰੀਦਕੋਟ ਵੱਲੋਂ ਕੀਤੀ ਜਾਵੇਗੀ।”

ਵਿਦਿਆਰਥੀ ਜਥੇਬੰਦੀ ਵੱਲੋਂ ਐੱਸ ਐੱਚ ਓ ਤੋਂ ਮੁਆਫੀ ਮੰਗਣ ਦੀ ਮੰਗ ਕੀਤੀ ਗਈ ਹੈ।

ਜੈਤੋ ਦਾ ਕਾਲਜImage copyrightSUKHCHARAN PREET/BBC

ਯੂਨੀਵਰਸਿਟੀ ਕਾਲਜ ਜੈਤੋ ਦੀ ਪ੍ਰਿੰਸੀਪਲ ਇੰਦਰਜੀਤ ਕੌਰ ਨੇ 29 ਜਨਵਰੀ ਨੂੰ ਵਾਪਰੀ ਘਟਨਾ ਬਾਰੇ ਕਿਹਾ, “ਉਸ ਵੇਲੇ ਮੈਂ ਕਾਲਜ ਵਿੱਚ ਮੌਜੂਦ ਸੀ ਪਰ ਮੈਨੂੰ ਇਸ ਬਾਰੇ ਪਤਾ ਨਹੀਂ ਲੱਗਿਆ ਨਾ ਹੀ ਮੈਨੂੰ ਫਾਇਰਿੰਗ ਦੀ ਆਵਾਜ਼ ਸੁਣੀ।”

ਕੀ ਸੀ ਪਹਿਲਾ ਮਾਮਲਾ?

ਜਨਵਰੀ 12 ਨੂੰ ਕਾਲਜ ਦੇ ਤਿੰਨ ਵਿਦਿਆਰਥੀ, ਜਿੰਨਾਂ ‘ਚੋਂ ਇੱਕ ਕੁੜੀ ਸੀ, ਬਸ ਸਟਾਪ ਤੇ ਖੜੇ ਸੀ ਜਦੋਂ ਐੱਸਐੱਚਓ ਗੁਰਮੀਤ ਸਿੰਘ ਨੇ ਉਨ੍ਹਾਂ ਨੂੰ ਇਸ ਤੇ ਟੋਕਿਆ।

ਵਿਦਿਆਰਥੀਆਂ ਨੇ ਇਲਜ਼ਾਮ ਲਾਇਆ ਕਿ ਐੱਸਐੱਚਓ ਨੇ ਦੋਵੇਂ ਮੁੰਡਿਆਂ ਨੂੰ ਕੁੱਟਿਆ।

ਇਸ ਤੋਂ ਬਾਅਦ ਵਿਦਿਆਰਥੀਆਂ ਨੇ ਐੱਸਐੱਚਓ ਤੋਂ ਮੁਆਫੀ ਦੀ ਮੰਗ ਕੀਤੀ।

ਜੱਦ ਐੱਸਐੱਚਓ ਨੇ ਮੁਆਫੀ ਨਹੀਂ ਮੰਗੀ ਤੇ 29 ਜਨਵਰੀ ਨੂੰ ਵਿਦਿਆਰਥੀਆਂ ਨੇ ਕਾਲਜ ਵਿੱਚ ਮੁਜਾਹਰਾ ਕੀਤਾ।

ਇਸ ਦੌਰਾਨ ਡੀਐੱਸਪੀ ਬਲਜਿੰਦਰ ਸਿੰਘ ਸੰਧੂ ਨੇ ਖੁਦਕੁਸ਼ੀ ਕੀਤੀ।

        Loading…

Our Sponsors
Loading...